Apple first store in India: ਆਈਫੋਨ ਨਿਰਮਾਤਾ ਐਪਲ ਨੇ ਮੰਗਲਵਾਰ ਨੂੰ ਭਾਰਤ 'ਚ ਆਪਣਾ ਪਹਿਲਾ ਐਪਲ ਸਟੋਰ ਲਾਂਚ ਕੀਤਾ ਹੈ। ਦੱਸ ਦਈਏ ਕਿ ਐਪਲ ਦੇ ਸੀਈਓ ਟਿਮ ਕੁੱਕ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਖੇ ਭਾਰਤ ਦੇ ਪਹਿਲੇ ਐਪਲ ਸਟੋਰ ਦਾ ਉਦਘਾਟਨ ਕੀਤਾ।ਇਹ ਹੈ ਸਟੋਰ ਦੀ ਖਾਸੀਅਤ ਉੱਥੇ ਹੀ ਦੂਜੇ ਪਾਸੇ ਜੇਕਰ ਮੁੰਬਈ ਚ ਖੁੱਲ੍ਹੇ ਸਟੋਰ ਦੀ ਗੱਲ ਕੀਤੀ ਜਾਵੇ ਤਾਂ ਇਹ ਸਟੋਰ 20,000 ਵਰਗ ਫੁੱਟ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਐਪਲ ਸਟੋਰ ਦਾ ਡਿਜ਼ਾਈਨ ਪਤਲਾ ਅਤੇ ਊਰਜਾ-ਕੁਸ਼ਲ ਹੈ। ਐਪਲ ਸਟੋਰ ਨੂੰ ਨਵਿਆਉਣਯੋਗ ਊਰਜਾ ਦੇ ਆਲੇ-ਦੁਆਲੇ ਡਿਜ਼ਾਈਨ ਕੀਤਾ ਗਿਆ ਹੈ। ਯਾਨੀ ਇਹ ਪੂਰੀ ਤਰ੍ਹਾਂ ਨਾਲ ਨਵਿਆਉਣਯੋਗ ਊਰਜਾ 'ਤੇ ਚੱਲਦਾ ਹੈ। ਸਟੋਰ ਵਿੱਚ ਰੋਸ਼ਨੀ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਗਈ ਹੈ।20 ਭਾਸ਼ਾਵਾਂ ’ਚ ਸੇਵਾ ਪ੍ਰਦਾਨ ਕਰਨ ’ਚ ਸਮਰੱਥ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁੰਬਈ 'ਚ ਖੁੱਲ੍ਹੇ ਇਸ ਸਟੋਰ 'ਚ 100 ਮੈਂਬਰਾਂ ਦੀ ਟੀਮ ਵੱਲੋਂ ਕੰਮ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਹ ਐਪਲ ਸਟੋਰ ਐਗਜ਼ੀਕਿਊਟਿਵ 20 ਭਾਸ਼ਾਵਾਂ ਵਿੱਚ ਗਾਹਕ ਸੇਵਾ ਪ੍ਰਦਾਨ ਕਰਨ ਦੇ ਵਿੱਚ ਸਮਰੱਥ ਦੱਸੇ ਜਾ ਰਹੇ ਹਨ। ਜਲਦ ਦਿੱਲੀ ’ਚ ਵੀ ਹੋਵੇਗੀ ਐਪਲ ਸਟੋਰ ਦੀ ਸ਼ੁਰੂਆਤ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 20 ਅਪ੍ਰੈਲ ਨੂੰ ਸਾਕੇਤ, ਦਿੱਲੀ ਵਿੱਚ ਇੱਕ ਹੋਰ ਐਪਲ ਸਟੋਰ ਖੁੱਲਣ ਜਾ ਰਿਹਾ ਹੈ। ਦੱਸ ਦਈਏ ਕਿ ਆਈਫੋਨ ਨਿਰਮਾਤਾ ਕੰਪਨੀ ਐਪਲ ਦੇ ਸੀਈਓ ਟਿਮ ਕੁੱਕ ਪਹਿਲੇ ਐਪਲ ਸਟੋਰ ਦੀ ਸ਼ੁਰੂਆਤ ਲਈ ਇੱਕ ਦਿਨ ਪਹਿਲਾਂ ਹੀ ਭਾਰਤ ਪਹੁੰਚੇ ਸੀ। ਇਸ ਨਾਂ ਨਾਲ ਜਾਣਿਆ ਜਾਵੇਗਾ ਸਟੋਰਦੱਸ ਦਈਏ ਕਿ ਮੁੰਬਈ 'ਚ ਖੋਲ੍ਹੇ ਗਏ ਐਪਲ ਦੇ ਪਹਿਲੇ ਸਟੋਰ ਨੂੰ Apple BKC ਦੇ ਨਾਂ ਨਾਲ ਜਾਣਿਆ ਜਾਵੇਗਾ। ਕੰਪਨੀ ਇਸ ਸਟੋਰ ਲਈ ਹਰ ਮਹੀਨੇ 42 ਲੱਖ ਰੁਪਏ ਕਿਰਾਇਆ ਅਦਾ ਕਰੇਗੀ ਅਤੇ ਨਾਲ ਹੀ ਰੇਵੇਨਿਉ ਦਾ ਕੁਝ ਹਿੱਸਾ ਸਟੋਰ ਮਾਲਕ ਨਾਲ ਵੀ ਸਾਂਝਾ ਕਰੇਗੀ। ਇਹ ਵੀ ਪੜ੍ਹੋ: COVID-19: ਭਾਰਤ 'ਚ ਲਗਾਤਾਰ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ; ਪਿਛਲੇ 24 ਘੰਟਿਆਂ 'ਚ 7,633 ਮਾਮਲੇ, ਐਕਟਿਵ ਕੇਸ 61,000 ਤੋਂ ਪਾਰ