Amritsar News: ਅੰਮ੍ਰਿਤਸਰ ਵਿੱਚ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਹੈ। ਪਰ ਦੂਜੇ ਪਾਸੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਰਹੇ ਹਨ। ਅੰਮ੍ਰਿਤਸਰ ਦਾ ਤਾਪਮਾਨ 45 ਡਿਗਰੀ ਦੇ ਪਾਰ ਪਹੁੰਚ ਗਿਆ ਹੈ।<iframe width=1156 height=650 src=https://www.youtube.com/embed/C6k7PyxRU4Q title=ਸੰਗਤਾਂ ਦੀ ਸ਼ਰਧਾ ਨੇ ਗਰਮੀ ਨੂੰ ਵੀ ਪਈ ਮਾਤ, Sri Darbar Sahib ਵੱਡੀ ਗਿਣਤੀ &#39;ਚ ਨਤਮਸਤਕ ਹੋ ਰਹੇ ਸ਼ਰਧਾਲੂ | Amritsar frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਦੇਸ਼ਾਂ ਵਿਦੇਸ਼ਾਂ ਵਿਚੋਂ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਜੂਨ-ਜੁਲਾਈ ਦੀਆਂ ਛੁੱਟੀਆਂ ਹੋਣ ਦੇ ਕਾਰਨ ਸੰਗਤਾਂ ਵਿੱਚ ਮੱਥਾ ਟੇਕਣ ਲਈ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਗਰਮੀ ਨੂੰ ਲੈ ਕੇ ਐਸਜੀਪੀਸੀ ਵੱਲੋਂ ਵੀ ਕੀਤੇ ਗਏ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ। ਚਾਨਣੀਆਂ ਅਤੇ ਥਾਂ-ਥਾਂ ਛਬੀਲ ਲਗਾਈ ਗਈ ਹੈ।ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਨਾਲ ਤਾਪਮਾਨ 'ਤੇ ਕੋਈ ਅਸਰ ਨਹੀਂ ਹੋਵੇਗਾ, ਇਸ ਲਈ ਫਿਲਹਾਲ ਕੜਾਕੇ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ।ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ (ਆਮ ਨਾਲੋਂ 5.6 ਡਿਗਰੀ ਵੱਧ), ਲੁਧਿਆਣਾ ਵਿੱਚ 45.1 ਡਿਗਰੀ (ਆਮ ਨਾਲੋਂ 6.8 ਡਿਗਰੀ ਵੱਧ), ਪਟਿਆਲਾ ਵਿੱਚ 45.6 ਡਿਗਰੀ (ਆਮ ਨਾਲੋਂ 6.4 ਡਿਗਰੀ ਵੱਧ), ਪਠਾਨਕੋਟ ਵਿੱਚ 46.1, ਬਠਿੰਡਾ 44.0, ਬਰਨਾਲਾ ਵਿੱਚ 44.5, ਫ਼ਰੀਦਕੋਟ ਵਿੱਚ 4.6 ਡਿਗਰੀ, ਜਲੰਧਰ ਵਿੱਚ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 43.8 ਡਿਗਰੀ ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਪਾਰਾ ਆਮ ਨਾਲੋਂ 2 ਡਿਗਰੀ ਵੱਧ ਗਿਆ ਹੈ। ਅੰਮ੍ਰਿਤਸਰ 'ਚ ਘੱਟੋ-ਘੱਟ ਪਾਰਾ 28.9 ਡਿਗਰੀ, ਲੁਧਿਆਣਾ 'ਚ 28.8, ਪਟਿਆਲਾ 'ਚ 28.3, ਪਠਾਨਕੋਟ 'ਚ 27.4, ਬਠਿੰਡਾ 'ਚ 28.4 ਅਤੇ ਜਲੰਧਰ 'ਚ 26.7 ਡਿਗਰੀ ਦਰਜ ਕੀਤਾ ਗਿਆ।