ਮਨਿੰਦਰ ਮੋਂਗਾ/ਅੰਮ੍ਰਿਤਸਰ: ਸਥਾਨਿਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਾਮਪੁਰਾ ਤੋਂ 7 ਸਾਲ ਦੀ ਮਾਸੂਮ ਬੱਚੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਸੀ। ਅਗਵਾ ਕਰਨ ਵਾਲਿਆਂ ਦਾ CCTV ਫੁਟੇਜ ਵੀ ਸਾਹਮਣੇ ਆਇਆ ਸੀ। ਪਰ ਹੁਣ ਖਬਰ ਆਈ ਹੈ ਕਿ ਇਸ ਬੱਚੀ ਦੀ ਮੌਤ ਹੋ ਗਈ ਹੈ। ਰਾਮਪੁਰਾ ਤੋਂ ਲਾਪਤਾ ਹੋਈ 7 ਸਾਲਾ ਮਾਸੂਮ ਦੀ ਲਾਸ਼ ਪਿੰਡ ਦੇ ਛੱਪੜ ਦੇ ਕੋਲ ਮਿਲੀ ਹੈ। ਪੁਲਿਸ ਨੇ ਮਤਰਈ ਮਾਂ ਨੂੰ ਹਿਰਾਸਤ ਵਿਚ ਲਿਆ ਹੈ।ਇਸ ਦੀ ਇਕ ਸੀਸੀਟੀਵੀ ਵੀ ਸਾਹਮਣੇ ਆਈ ਹੈ।, ਜਿਸ ਵਿਚ ਇਹ ਔਰਤ ਕਾਹਲੀ ਵਿਚ ਬਾਲਟੀ ਵਿਚ ਕੁਝ ਭਾਰੀ ਚੀਜ ਲਿਜਾਂਦੀ ਨਜ਼ਰ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਔਰਤ ਬੱਚੀ ਦੀ ਲਾਸ਼ ਨੂੰ ਬਾਲਟੀ ਵਿਚ ਪਾ ਕੇ ਲਿਜਾ ਰਹੀ ਹੈ।<iframe src=https://www.facebook.com/plugins/video.php?height=314&href=https://www.facebook.com/ptcnewsonline/videos/463750459280762/&show_text=true&width=560&t=0 width=560 height=429 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਕੱਲ੍ਹ ਦੇਰ ਰਾਤ ਤੱਕ ਜਦੋਂ ਲੜਕੀ ਘਰ ਨਾ ਪਰਤੀ ਤਾਂ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ।ਮਾਪਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਅਭਿਰੋਜ ਜੋਤ ਕੌਰ ਕੱਲ੍ਹ ਸ਼ਾਮ ਚਾਰ ਵਜੇ ਦੇ ਕਰੀਬ ਬੱਚੀ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਰਾਮਪੁਰਾ ਪਿੰਡ ਦੇ ਘਰ-ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਮਾਮਲੇ ਨੂੰ ਸੁਲਝਾ ਲਿਆ ਹੈ।ਬੱਚੀ ਦੀ ਮਤਰਈ ਮਾਂ ਉਤੇ ਹੀ ਕਤਲ ਦੇ ਦੋਸ਼ ਲੱਗੇ ਹਨ।