Amritpal Singh Audio Clip Viral: ਇੱਕ ਪਾਸੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਆਪਰੇਸ਼ਨ ਅੰਮ੍ਰਿਤਪਾਲ ਦੌਰਾਨ ਬੀਤੇ ਦਿਨ ਅੰਮ੍ਰਿਤਪਾਲ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਉਹ ਠੀਕ ਹਨ। ਹੁਣ ਅੰਮ੍ਰਿਤਪਾਲ ਸਿੰਘ ਸਬੰਧੀ ਇੱਕ ਆਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। <iframe src=https://www.facebook.com/plugins/video.php?height=314&href=https://www.facebook.com/ptcnewsonline/videos/1052026509519948/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਵਾਇਰਲ ਆਡੀਓ ਦੀ ਤਾਂ ਉਸ ’ਚ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ (ਅੰਮ੍ਰਿਤਪਾਲ ਸਿੰਘ) ਦੀ ਵੀਡੀਓ ਨੂੰ ਪੁਲਿਸ ਵੱਲੋਂ ਬਣਵਾਇਆ ਗਿਆ ਹੈ ਪਰ ਅਜਿਹਾ ਕੁਝ ਨਹੀਂ ਹੈ। ਉਹ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਹਨ ਪਰ ਉਨ੍ਹਾਂ ਨੂੰ ਕੈਮਰੇ ਸਾਹਮਣੇ ਦੇਖਣ ਦੀ ਆਦਤ ਨਹੀਂ ਹੈ। ਨਾਲ ਹੀ ਸਿਹਤ ਠੀਕ ਨਾ ਹੋਣ ਦੀ ਵੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਉਹ ਬਿਲਕੁੱਲ ਠੀਕ ਹਨ। ਗ੍ਰਿਫਤਾਰੀ ਲਈ ਨਹੀਂ ਰੱਖੀਆਂ ਕੋਈ ਸ਼ਰਤਾਂਵੀਡੀਓ ’ਚ ਰੱਖੀਆਂ ਗਈਆਂ ਸ਼ਰਤਾਂ ਦੇ ਸਬੰਧ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਸ਼ਰਤਾਂ ਨਹੀਂ ਰੱਖੀਆਂ ਹਨ ਕਿ ਉਨ੍ਹਾਂ ਨੂੰ ਕੁੱਟਿਓ ਨਾ ਜਾਂ ਫਿਰ ਫੜ੍ਹਿਓ ਨਾ। ਉਨ੍ਹਾਂ ਵੱਲੋਂ ਅਜਿਹੀ ਕੋਈ ਗੱਲ ਨਹੀਂ ਕੀਤੀ ਗਈ ਹੈ। ਹੁਣ ਤੱਕ ਗ੍ਰਿਫਤਾਰੀ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਹੈ। ਨਾ ਹੀ ਇਸ ਸਬੰਧੀ ਕੋਈ ਸ਼ਰਤ ਰੱਖੀ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਸਰਕਾਰ ਅੱਗੇ ਨਹੀਂ ਰੱਖੀ ਹੈ। ਜਥੇਦਾਰ ਨੂੰ ਨਵਾਂ ਸੰਦੇਸ਼ਆਡੀਓ ’ਚ ਸੁਣਿਆ ਜਾ ਸਕਦਾ ਹੈ ਕਿ ਸਰਬਤ ਖਾਲਸੇ ਨੂੰ ਸੱਦਣ ਦੀ ਗੱਲ ਆਖੀ ਜਾ ਰਹੀ ਹੈ। ਨਾਲ ਹੀ ਕਿਹਾ ਕਿ ਸਰਬੱਤ ਖਾਲਸਾ ਸੱਦ ਕੇ ਜਥੇਦਾਰ ਹੋਣ ਦਾ ਸਬੂਤ ਦਿਓ। ਜੇਕਰ ਸਿਆਸਤ ਹੀ ਕਰਨੀ ਹੈ ਤਾਂ ਫਿਰ ਜਥੇਦਾਰ ਬਣ ਕੇ ਕੀ ਕਰਨਾ ਹੈ। ਆਡੀਓ ਚ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣ ਦੀ ਗੱਲ ਆਖੀ ਗਈ ਹੈ। ਨਾਲ ਹੀ ਕਿਹਾ ਗਿਆ ਕਿ ਆਪਣੇ ਹੋਂਦ ਦੀ ਸਬੂਤ ਦੇਣ ਦੀ ਲੋੜ ਹੈ।ਮੈਸੇਜ ਸੰਗਤ ਤੱਕ ਪਹੁੰਚਾਉਣ ਦੀ ਕੀਤੀ ਅਪੀਲਆਡੀਓ ਚ ਅੱਗੇ ਕਿਹਾ ਗਿਆ ਕਿ ਅੱਜ ਜੁਲਮ ਸਰਕਾਰ ਕਰ ਰਹੀ ਹੈ। ਕੱਲ੍ਹ ਕਿਸੇ ਹੋਰ ਦੀ ਵੀ ਵਾਰੀ ਆ ਸਕਦੀ ਹੈ ਪਰ ਉਹ ਘਬਰਾਉਂਦੇ ਨਹੀਂ ਹਨ। ਨਾ ਹੀ ਉਹ ਜੇਲ੍ਹ ਜਾਣ ਤੋਂ ਘਬਰਾ ਰਹੇ ਹਨ ਨਾ ਹੀ ਪੁਲਿਸ ਕਸਟਡੀ ਦੌਰਾਨ ਪੁਲਿਸ ਦੇ ਜੁਲਮ ਤੋਂ ਘਬਰਾਉਂਦਾ ਹਾਂ। ਪੁਲਿਸ ਨੇ ਜੋ ਕਰਨਾ ਹੈ ਕਰ ਲਵੇ। ਆਖਿਰ ਚ ਉਨ੍ਹਾਂ ਨੇ ਆਪਣੇ ਇਸ ਮੈਸੇਜ ਨੂੰ ਸੰਗਤ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ। ਵਾਇਰਲ ਹੋ ਰਹੀ ਇਸ ਆਡੀਓ ’ਚ ਆਵਾਜ਼ ਅੰਮ੍ਰਿਤਪਾਲ ਸਿੰਘ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਪੀਟੀਸੀ ਨਿਉਜ਼ ਇਸ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹ ਵੀ ਪੜ੍ਹੋ: Amritpal Singh Releases Video: ਅੰਮ੍ਰਿਤਪਾਲ ਸਿੰਘ ਦੀ ਨਵੀਂ ਵੀਡੀਓ ਨੂੰ ਲੈ ਕੇ ਵੱਡਾ ਖੁਲਾਸਾ !