ਮੁਹਾਲੀ: ਮੋਹਾਲੀ-ਚੰਡੀਗੜ੍ਹ ਸਰਹੱਦ ਉਪਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਲਗਭਗ ਇਕ ਮਹੀਨੇ ਤੋਂ ਕੌਮੀ ਇਨਸਾਫ਼ ਮੋਰਚਾ ਦੇ ਆਗੂ ਅਤੇ ਸੰਗਤ ਵੱਲੋਂ ਧਰਨਾ ਲਗਾਇਆ ਗਿਆ ਹੈ। ਕੌਮੀ ਇਨਸਾਫ ਮੋਰਚੇ ਦੇ ਮਾਰਚ ਦਾ ਅੱਜ 9ਵਾਂ ਦਿਨ ਹੈ। ਦੱਸ ਦਈਏ ਕਿ ਜਥੇ ਦੇ 31 ਮੈਂਬਰ ਸੀਐੱਮ ਰਿਹਾਇਸ਼ ਵੱਲ ਕੂਚ ਕੀਤਾ। ਜਿਸ ਦੇ ਚੱਲਦੇ ਬਾਰਡਰ ਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਸੀ। ਮਿਲੀ ਜਾਣਕਾਰੀ ਮੁਤਾਬਿਕ ਜਥੇ ਦੇ 31 ਮੈਂਬਰ ਦਾ ਜਥਾ ਸੈਕਟਰ 52-53 ਮੁਹਾਲੀ ਬਾਰਡਰ ’ਤੇ ਪਹੁੰਚਿਆ ਜਿੱਥੇ ਉਨ੍ਹਾਂ ਨੂੰ ਪੁਲਿਸ ਨੇ ਅੱਗੇ ਜਾਣ ਤੋਂ ਰੋਕਿਆ ਜਿਸ ਤੋਂ ਬਾਅਦ ਮੋਰਚਾ ਉੱਥੇ ਹੀ ਰੁਕ ਕੇ ਵਾਹਿਗੁਰੂ ਦਾ ਜਾਪ ਕਰਨ ਲੱਗਾ। ਇਸ ਜਾਪ ਦੀ ਸਮਾਪਤੀ ਤੋਂ ਬਾਅਦ ਜਥਾ ਵਾਪਸ ਪਰਤ ਆਇਆ ਹੈ। ਇਹ ਹਨ ਮੋਰਚੇ ਦੀਆਂ ਮੁੱਖ ਮੰਗਾਂ ਮੋਰਚੇ ਦੀਆਂ ਮੁੱਖ ਮੰਗਾਂ ਜਿਸ 'ਚ ਪਹਿਲੀ ਬੰਦੀ ਸਿੰਘਾਂ ਦੀ ਰਿਹਾਈ, ਦੂਜੀ ਗੋਲੀ ਕਾਂਡ, ਬੇਅਦਬੀ ਵਿਚ ਇਨਸਾਫ਼, ਤੀਜੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ, ਜਿਸ 'ਚ ਉਮਰ ਕੈਦ ਦੀ ਸਜ਼ਾ ਸ਼ਾਮਲ ਹੈ, ਚੌਥੀ ਅਤੇ ਆਖਰੀ ਮੰਗ 328 ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਣ ਦੀ ਜਾਂਚ ਅਤੇ ਕਾਰਵਾਈ ਕੀਤੀ ਜਾਵੇ। ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੀ ਸੰਗਤ ਅੜੀ ਹੋਈ। ਇਸ ਤੋਂ ਇਲਾਵਾ ਕਿਸਾਨ ਯੂਨੀਅਨ ਵੀ ਸਿੱਖ ਜਥੇਬੰਦੀਆਂ ਦਾ ਹੱਕ ਵਿਚ ਨਿੱਤਰ ਆਈ ਹੈ।ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਨੌਜਵਾਨ ਨੇ ਐਮਪੀ ਸੰਨੀ ਦਿਓਲ ਦੀ ਤਨਖਾਹ ਤੇ ਭੱਤੇ ਬੰਦ ਕਰਨ ਲਈ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ