Bengaluru Viral Video: ਬੈਂਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੰਗਲਵਾਰ ਨੂੰ ਇਕ ਵਿਅਸਤ ਸੜਕ 'ਤੇ ਇਕ 71 ਸਾਲਾ ਵਿਅਕਤੀ ਨੂੰ ਜਨਤਕ ਤੌਰ 'ਤੇ ਅੱਧਾ ਕਿਲੋਮੀਟਰ ਤੱਕ ਸਕੂਟੀ 'ਤੇ ਘੜੀਸਿਆ ਗਿਆ। ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਕੂਟੀ ਸਵਾਰ ਸਾਹਿਲ ਇੱਕ ਬੁਜ਼ੁਰਗ ਦੀ ਕਾਰ ਨਾਲ ਟਕਰਾ ਗਿਆ। ਜਿਵੇਂ ਹੀ ਬੁਜ਼ੁਰਗ ਆਪਣੀ ਕਾਰ ਤੋਂ ਹੇਠਾਂ ਉਤਰਿਆ ਤਾਂ ਬਾਈਕ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਬਜ਼ੁਰਗ ਨੇ ਸਕੂਟੀ ਦੀ ਰੇਲਿੰਗ ਫੜ੍ਹ ਲਈ। 25 ਸਾਲਾ ਰਾਈਡਰ ਨਹੀਂ ਰੁਕਿਆ ਅਤੇ ਬੁਜ਼ੁਰਗ ਨੂੰ ਵੀ ਖਿੱਚਦਾ ਹੀ ਚਲਦਾ ਰਿਹਾ 
#WATCH | Man being dragged behind a scooter on Bengaluru's Magadi road
The victim is currently under medical treatment a city hospital. The two-wheeler driver has been apprehended by the police at PS Govindaraj Nagar: DCP West Bengaluru
(Video verified by Police) pic.twitter.com/nntPxaZxSu
— ANI (@ANI) January 17, 2023
 <script async src=https://platform.twitter.com/widgets.js charset=utf-8></script>ਗਨੀਮਤ ਰਹੀ ਕਿ ਆਲੇ-ਦੁਆਲੇ ਦੇ ਲੋਕਾਂ ਨੇ ਸਕੂਟੀ ਦਾ ਪਿੱਛਾ ਕੀਤਾ ਤੇ ਉਸਨੂੰ ਰੋਕਣ ਲਈ ਮਜਬੂਰ ਕਰ ਦਿੱਤਾ। ਬ੍ਰੇਕ ਲਗਾਉਣ ਤੋਂ ਬਾਅਦ ਬੁਜ਼ੁਰਗ ਹੇਠਾਂ ਡਿੱਗ ਗਿਆ ਅਤੇ ਮੌਕਾ ਦੇਖ ਕੇ ਮੁਲਜ਼ਮ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਡੀਸੀਪੀ ਲਕਸ਼ਮਣ ਨਿਰਬਰਗੀ ਨੇ ਦੱਸਿਆ ਕਿ ਬੁਜ਼ੁਰਗ ਨੂੰ ਕੁਝ ਝਰੀਟਾਂ ਆਈਆਂ ਹਨ ਅਤੇ ਬਾਈਕ ਸਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।