ਅੰਕੁਸ਼ ਮਹਾਜਨ, 29 ਦਸੰਬਰ: ਖਰੜ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਖ਼ੁਫ਼ੀਆ ਸੂਚਨਾ ਦੇ ਅਧਾਰ 'ਤੇ ਕੁਝ ਘੰਟਿਆਂ ਅੰਦਰ ਹੀ ਪੁਲਿਸ ਨੇ ਨਿਤੀਨ ਨਾਗਪਾਲ ਨਾਂ ਦੇ ਇੱਕ ਬਿਲਡਰ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ਾਂ ਅਧੀਨ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਨਿਤੀਨ ਨਾਗਪਾਲ ਨਾਂ ਦਾ ਇਹ ਬਿਲਡਰ ਛੱਜੂਮਾਜਰਾ ਸਥਿਤ ਸੁਖਮਨੀ ਇੰਨਕਲੇਵ ਬਣਾ ਰਿਹਾ ਹੈ ਅਤੇ ਉਸ ਵੱਲੋਂ ਗੋਲਾ ਰਾਏਕੋਟੀਆਂ ਸਮੇਤ 5 ਹੋਰ ਮੁਲਜ਼ਮਾਂ ਵੱਲੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ ਅਤੇ ਉਸ ਨੂੰ ਇਹ ਕਿਹਾ ਗਿਆ ਕਿ ਕਿਉਂਕਿ ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ, ਇਸ ਲਈ ਨਤੀਜਾ ਭੁਗਤਣ ਨੂੰ ਤਿਆਰ ਰਹੇ।ਇਸ ਸਬੰਧੀ ਖਰੜ ਸਿਟੀ ਪੁਲਿਸ ਨੇ ਗੋਲਾ ਰਾਏਕੋਟੀਆਂ ਅਤੇ 5 ਅਣਪਛਾਤੇ ਮੁਲਜ਼ਮਾਂ ਵਿਰੁੁੱਧ ਧਾਰਾ 452, 384, 506, 148 ਅਤੇ 149 ਆਈ.ਪੀ.ਸੀ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ਼ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਵੀ ਪੜ੍ਹੋ : ਪੰਜਾਬ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ, ਮੀਂਹ ਦੀ ਸੰਭਾਵਨਾਪੁਲਿਸ ਨੇ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਕਾਰਵਾਈ ਕੀਤੀ ਅਤੇ ਗੋਲਾ ਰਾਏਕੋਟੀਆਂ ਉਰਫ ਕੁਲਜਿੰਦਰ ਸਿੰਘ ਸਬੰਧੀ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਇਸ ਵੇਲੇ ਜੀ.ਬੀ.ਐਮ ਅਪਾਰਟਮੈਂਟ ਕੁਰਾਲੀ ਰੋਡ 'ਤੇ ਰਹਿ ਰਿਹਾ। ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਸ ਨਾਲ 5 ਦੂਜੇ ਮੁਲਜ਼ਮ ਵੀ ਸ਼ਾਮਲ ਸਨ ਜਿਨ੍ਹਾਂ ਦੀ ਸ਼ਨਾਖ਼ਤ ਜਸਵਿੰਦਰ ਸਿੰਘ ਵਾਸੀ ਖਰੜ, ਅਰਵਿੰਦਰ ਸਿੰਘ ਉਰਫ ਪਿੰਦਰੀ ਵਾਸੀ ਕੁਰਾਲੀ, ਗੋਤਮ ਉਰਫ ਲੱਲਾ ਵਾਸੀ ਰੰਧਾਵਾ ਰੋਡ ਖਰੜ, ਅੰਮ੍ਰਿਤ ਸਿੰਘ ਉਰਫ ਅੰਮੂ ਵਾਸੀ ਖਰੜ ਅਤੇ ਮਾਨਵ ਕਰਵਲ ਵਾਸੀ ਖਰੜ ਵਜੋਂ ਹੋਈ ਤੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਖਰੜ ਸਿਟੀ ਥਾਣੇ ਦੇ ਐਸ.ਐਚ.ਓ ਹਰਜਿੰਦਰ ਸਿੰਘ ਨੇ ਦੱਸਿਆਂ ਕਿ ਪੁਲਿਸ ਨੇ ਉਹ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ ਜਿਸ ਵਿੱਚ ਸਵਾਰ ਹੋ ਕੇ ਉਨ੍ਹਾਂ ਵੱਲੋਂ ਫ਼ਿਰੌਤੀ ਦੀ ਰਕਮ ਮੰਗੀ ਗਈ ਸੀ।