ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ 4161 ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਹੱਲਾ ਬੋਲ ਰਿਹਾ ਹੈ। ਪ੍ਰਦਰਸ਼ਨ ਦੇ ਚੱਲਦਿਆਂ ਪੁਲਿਸ ਦੀ ਪ੍ਰਦਰਸ਼ਨਕਾਰੀਆਂ ਨਾਲ ਧੱਕਾ - ਮੁੱਕੀ ਵੀ ਹੋਈ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ 100 ਮੀਟਰ ਦੀ ਦੂਰੀ ਤੱਕ ਭਜਾਇਆ। ਧੱਕਾ ਮੁੱਕੀ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਉਤਰੀਆਂ ਅਤੇ ਪ੍ਰਦਰਸ਼ਨਕਾਰੀ ਲੜਕੀਆਂ ਵੱਲੋਂ ਮਰਦ ਪੁਲਿਸ ਅਧਿਕਾਰੀਆਂ ਤੇ ਘਸੀਟ ਕੇ ਭਜਾਉਣ ਦੇ ਇਲਜ਼ਾਮ ਵੀ ਲਗਾਏ ਗਏ ਹਨ। ਸੈਂਕੜੇ ਲੋਕਾਂ ਦੀ ਤਦਾਦ 'ਚ ਪ੍ਰਦਰਸ਼ਨਕਾਰੀ ਲੜਕੇ ਅਤੇ ਲੜਕੀਆਂ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵੱਲੋਂ ਭਾਰੀ ਬੈਰੀਕੇਡਿੰਗ ਵੀ ਕੀਤੀ ਗਈ। ਐਸਪੀ ਪਲਵਿੰਦਰ ਚੀਮਾ ਦਾ ਕਹਿਣਾ ਹੈ ਪ੍ਰਦਰਸ਼ਨਕਾਰੀਆਂ ਨਾਲ ਭਿੜ ਗਏ ਤੇ ਮਾਹੌਲ ਤਣਾਅਪੂਰਣ ਬਣ ਗਿਆ। ਉਨ੍ਹਾਂ ਦਾ ਕਹਿਣਾ ਹੈ ਪ੍ਰਦਰਸ਼ਨਕਾਰੀ ਮਾਹੌਲ ਖਰਾਬ ਕਰਨ ਦੀ ਇੱਛਾ ਨਾਲ ਆਏ ਸਨ।ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਅਧਿਆਪਕ ਨੌਕਰੀ ਦੇ ਨਿਯੁਕਤੀ ਪੱਤਰ ਅਲਾਟ ਹੋ ਚੁੱਕੇ ਹਨ ਪਰ ਹਾਲੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਇਸੇ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਹ ਵੀ ਪੜ੍ਹੋ: Punjabi University Patiala : ਇਸ ਵੀਡੀਓ ਨੇ ਸਰਕਾਰ ਦੇ ਵਿੱਦਿਅਕ ਖ਼ੇਤਰ ਲਈ ਕੀਤੇ ਝੂਠੇ ਪ੍ਰਚਾਰ ਅਤੇ ਦਾਅਵਿਆਂ ਦੀ ਖੋਲੀ ਪੋਲ੍ਹ