ਵਿਧਾਇਕਾਂ ਨੂੰ ਮੁਨਾਫੇ ਵਾਲੇ ਅਹੁਦੇ 'ਤੇ ਤਾਇਨਾਤ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਅਯੋਗ ਕਰਾਰ ਦੇਣ ਲਈ ਅਦਾਲਤ ਵਿਚ ਕੇਸ ਕਰਾਂਗਾ : ਸਿਰਸਾ
will move court to get Arvind Kejriwal disqualified for appointing mlas on office of profit : sirsa:
ਨਵੀਂ ਦਿੱਲੀ: ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਐਲਾਨ ਕੀਤਾ ਕਿ ਉਹ 20 ਵਿਧਾਇਕਾਂ ਨੂੰ ਮੁਨਾਫੇ ਵਾਲੇ ਅਹੁਦੇ 'ਤੇ ਤਾਇਨਾਤ ਕਰਨ ਵਾਲੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਅਯੋਗ ਕਰਾਰ ਦੇਣ ਦੀ ਮੰਗ ਕਰਦਿਆਂ ਅਦਾਲਤ ਵਿਚ ਕੇਸ ਦਾਇਰ ਕਰਨਗੇ । ਇਸ ਨਿਯੁਕਤੀ ਕਾਰਨ ਹੀ ਵਿਧਾਇਕ ਅਯੋਗ ਕਰਾਰ ਦਿੱਤੇ ਗਏ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਹਮੇਸ਼ਾ ਹੀ ਨਿਯਮ ਰਿਹਾ ਹੈ ਕਿ ਕਿਸੇ ਵੀ ਫੈਸਲਾ ਨਾਲ ਸਬੰਧਤ ਫਾਈਲ 'ਤੇ ਜੋ ਵੀ ਹਸਤਾਖਰ ਕਰ ਕੇ ਉਸਦੀ ਮਨਜ਼ੂਰੀ ਦਿੰਦਾ ਹੈ ਤਾਂ ਉਸ ਮਾਮਲੇ ਵਿਚ ਕਿਸੇ ਵੀ ਉਣਤਾਈ ਲਈ ਉਸਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਤੇ ਉਸ ਮੁਤਾਬਕ ਹੀ ਸਜ਼ਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਨਿਯੁਕਤੀ ਕਰਤਾ ਸ੍ਰੀ ਅਰਵਿੰਦ ਕੇਜਰੀਵਾਲ ਹਨ ਜਿਹਨਾਂ ਨੇ ਇਹਨਾਂ ਵਿਧਾਇਕਾਂ ਨੂੰ ਮੁਨਾਫੇ ਵਾਲੇ ਅਹੁਦੇ 'ਤੇ ਤਾਇਨਾਤ ਕੀਤਾ ਤੇ ਇਸੇ ਲਈ ਉਹਨਾਂ ਨੂੰ ਜਵਾਬਦੇਹ ਮੰਨਦਿਆਂ ਇਹਨਾਂ ਵਿਧਾਇਕਾਂ ਦੇ ਨਾਲ ਹੀ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਸੰਸਦੀ ਸਕੱਤਰ ਦੇ ਅਹੁਦਿਆਂ ਦਾ ਲਾਲਚ ਦੇ ਕੇ ਸ੍ਰੀ ਕੇਜਰੀਵਾਲ ਨੇ ਖ਼ਜ਼ਾਨ•ੇ ਦੀ ਸ਼ਰ•ੇਆਮ ਲੁੱਟ ਕੀਤੀ ਹੈ ਅਤੇ ਇਹ ਇਹਨਾਂ ਦੀ ਨਿਯੁਕਤੀ ਨਾਲ ਇਹਨਾਂ ਨੂੰ ਰਿਸ਼ਵਤ ਦੇਣ ਦਾ ਮਾਮਲਾ ਹੈ ਤੇ ਹੈਰਾਨੀ ਵਾਲੀ ਗੱਲ ਹੈ ਕਿ ਰਿਸ਼ਵਤ ਦਾ ਪੈਸਾ ਵੀ ਖਜਾਨੇ ਵਿਚੋਂ ਇਹਨਾਂ ਨੂੰ ਭੱਤਿਆਂ ਦੇ ਰੂਪ ਵਿਚ ਅਦਾ ਕੀਤਾ ਗਿਆ।
will move court to get arvind kejriwal disqualified for appointing mlas on office of profit : sirsa: ਦਿੱਲੀ ਦੇ ਵਿਧਾਇਕ ਨੇ ਹੋਰ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦਸ ਸਿਫਾਰਸ਼ ਅਨੁਸਾਰ 20 ਵਿਧਾਇਕਾਂ ਨੂੰ ਤਾਂ ਅਯੋਗ ਕਰਾਰ ਦੇ ਦਿੱਤਾ ਹੈ ਤੇ ਸ੍ਰੀ ਕੇਜਰੀਵਾਲ ਨੂੰ ਵੀ ਇਹਨਾਂ ਨਿਯੁਕਤੀਆਂ ਵਾਸਤੇ ਜਲਦ ਤੋਂ ਜਲਦ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਅਦਾਲਤ ਵਿਚ ਕੇਸ ਦਾਇਰ ਕਰ ਰਹੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹਨਾਂ ਨਿਯੁਕਤੀਆਂ ਵਾਸਤੇ ਜ਼ਿੰਮੇਵਾਰ ਇਕਲੌਤਾ ਵਿਅਕਤੀ ਵੀ ਇਹਨਾਂ ਦੇ ਬਰਾਬਰ ਸਜ਼ਾ ਦਾ ਹੱਕਦਾਰ ਬਣੇ।
will move court to get arvind kejriwal disqualified for appointing mlas on office of profit : sirsa: ਸ੍ਰੀ ਕੇਜਰੀਵਾਲ ਤੇ ਉਹਨਾਂ ਦੀ ਜੁੰਡਲੀ ਨੂੰ ਲੋਕਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹਨਾਂ ਸਾਰੀਆਂ 20 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਜਿੱਤ ਹੋਵੇਗੀ ਕਿਉਂਕਿ ਕੇਜਰੀਵਾਲ ਦਾ ਸੱਚ ਹੁਣ ਜਨਤਾ ਸਾਹਮਣੇ ਉਜਾਗਰ ਹੋ ਗਿਆ ਹੈ ਜਦਕਿ ਕਾਂਗਰਸ ਪਾਰਟੀ ਦੀ ਹੋਂਦ ਦੇਸ਼ ਵਿਚ ਪਹਿਲਾਂ ਹੀ ਖਤਮ ਹੁੰਦੀ ਜਾ ਰਹੀ ਹੈ।
—PTC News