ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਕੇਸ- ਅਦਾਲਤ ਸੁਰੱਖਿਆ ਪ੍ਰਬੰਧਾਂ ਤੋਂ ਨਾਖੁਸ਼, ਹਰਿਆਣਾ ਸਰਕਾਰ ਨੂੰ ਲਾਈ ਫਟਕਾਰ!
ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਖਿਲਾਫ ਪੰਚਕੁਲਾ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਸਾਧਵੀ ਸਰੀਰਕ ਸੋਸ਼ਣ ਮਾਮਲੇ ਵਿੱਚ 25 ਅਗਸਤ ਨੂੰ ਫੈਸਲਾ ਆਉਣ ਤੋਂ ਪਹਿਲਾਂ ਹੀ ਡੇਰਾ ਸਮਰਥਕ ਪੰਚਕੂਲਾ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਨਾਲ ਕਾਨੂੰਨ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ। ਇਸ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮਾਮਲੇ 'ਚ ਸਹੀ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। (Sacha sauda chief gurmeet ram rahim case:DGP could lose his job)
ਅਦਾਲਤ ਨੇ ਸਖਤ ਰਵੱਈਆ ਅਪਨਾਉਂਦੇ ਹੋਏ ਕਿਹਾ ਕਿ ਉਹ ਹਰਿਆਣਾ ਦੇ ਡੀ.ਜੀ.ਪੀ ਨੂੰ ਡਿਮਮਿਸ ਕਰਨ ਦੇ ਆਦੇਸ਼ ਦੇ ਸਕਦੇ ਹਨ। ਡੀਜੀਪੀ ਇਸ ਮਾਮਲੇ ਵਿਚ ਪੂਰੀ ਫੇਲ ਸਾਬਿਤ ਹੋਏ ਹਨ।
ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਕੇਂਦਰ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਮਾਮਲੇ ਵਿੱਚ ਸਖ਼ਤ ਕਦਮ ਉਠਾਏ ਜਾਣ ਕਿਉਂਕਿ ਹਰਿਆਣਾ ਸਰਕਾਰ ਇਸ ਮਾਮਲੇ 'ਚ ਸ਼ਾਂਤੀ ਬਣਾਏ ਰੱਖਣ ਵਿੱਚ ਅਸਫਲ ਸਾਬਿਤ ਹੋ ਰਹੀ ਹੈ। ਅਸੀਂ ਨਹੀਂ ਚਾਹੁੰਦੇ ਕਿ ਜਾਟ ਅੰਦੋਲਨ ਵਰਗਾ ਹਾਲ ਹੋਵੇ।
ਕੋਰਟ ਨੇ ਫਟਕਾਰ ਲਾਉਂਦਿਆਂ ਕਿਹਾ ਕਿ ਜੇ ਤੁਸੀਂ ਕੁਝ ਨਹੀਂ ਕਰੋਗੇ ਤਾਂ ਅਸੀਂ ਆਰਮੀ ਨੂੰ ਹੁਕਮ ਦੇਵਾਂਗੇ। ਕੋਰਟ ਨੇ ਕਿਹਾ ਕਿ ਉਹ ਤਿੰਨ ਦਿਨ ਤੋਂ ਹਾਲਾਤ ਦੇਖ ਰਹੇ ਹਨ ਕਿ ਕੀ ਵਾਪਰ ਇਹਾ ਹੈ। ਕੋਰਟ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਇਸ ਮਾਮਲੇ ਵਿੱਚ ਤੁਰੰਤ ਉਚਿਤ ਗਿਣਤੀ ਵਿੱਚ ਸੁਰੱਖਿਆ ਬਲਾਂ ਦੀ ਤੈਨਾਤੀ ਦੇ ਆਦੇਸ਼ ਦਿੱਤੇ ਹਨ।ਕੋਰਟ ਨੇ ਆਈ ਬੀ ਨੂੰ ਵੀ ਕਿਹਾ ਕਿ ਉਹ ਰਾਜ ਸਰਕਾਰ ਨੂੰ ਇਨਪੁਟ ਦੇਵੇ।
ਉਹਨਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਨੂੰਨ ਪ੍ਰਬੰਧ ਲਈ ਅਦਾਲਤ ਨੂੰ ਹੁਕਮ ਜਾਰੀ ਕਰਨੇ ਪੈ ਰਹੇ ਹਨ ਅਤੇ ਉਹ ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਦੇ ਤੋਂ ਨਾਖੁਸ਼ ਹੈ।
ਅਦਾਲਤ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਘੱਟ ਤੈਨਾਤੀ ਬਾਰੇ ਵੀ ਸਵਾਲ ਪੁੱਛੇ। ਖਬਰ ਹੈ ਕਿ ਅਦਾਲਤੀ ਰਿਪੋਰਟ ਆਉਣ ਤੋਂ ਬਾਅਦ ਡੀ.ਜੀ.ਪੀ ਨੂੰ ਡਿਸਮਿਸ ਦੇ ਹੁਕਮ ਜਾਰੀ ਹੋ ਸਕਦੇ ਹਨ।
ਡੇਰਾ ਪ੍ਰਮੁੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਤੋਂ ਸਾਰੇ ਸਮਰਥਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੰਚਕੂਲਾ ਨਾ ਆਉਣ। ਡੇਰਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਚੀਫ ਨੇ ਸਭ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਅਦਾਲਤ ਨੇ ਕਿਹਾ ਕਿ ਕਿਤੇ ਵੀ ਧਾਰਾ 144 ਲੱਗੀ ਹੋਈ ਨਜ਼ਰ ਤਾਂ ਨਹੀਂ ਆ ਰਹੀ ਹੈ, ਲੋਕ ਤਾਂ ਅਜੇ ਵੀ ਇੱਕਠੇ ਹੋ ਰਹੇ ਹਨ।
ਹੁਣ ਇਸ ਫਟਕਾਰ ਤੋਂ ਬਾਅਦ ਕੀ ਅਸਰ ਹੋਵੇਗਾ, ਇਹ ਦੇਖਣਾ ਹੋਵੇਗਾ।
—PTC News