Fri, Apr 11, 2025
Whatsapp

ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕਿਉਂ ਬਦਲਿਆ ਆਪਣਾ ਭੇਸ ,ਅਸਲੀ ਤਸਵੀਰ ਆਈ ਸਾਹਮਣੇ

Reported by:  PTC News Desk  Edited by:  Shanker Badra -- July 09th 2018 07:52 PM -- Updated: July 09th 2018 09:34 PM
ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕਿਉਂ ਬਦਲਿਆ ਆਪਣਾ ਭੇਸ ,ਅਸਲੀ ਤਸਵੀਰ ਆਈ ਸਾਹਮਣੇ

ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕਿਉਂ ਬਦਲਿਆ ਆਪਣਾ ਭੇਸ ,ਅਸਲੀ ਤਸਵੀਰ ਆਈ ਸਾਹਮਣੇ

ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕਿਉਂ ਬਦਲਿਆ ਆਪਣਾ ਭੇਸ ,ਅਸਲੀ ਤਸਵੀਰ ਆਈ ਸਾਹਮਣੇ:ਪੰਜਾਬ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਚੰਡੀਗੜ੍ਹ ਵਿਖੇ ਪੁਲਿਸ ਵੱਲੋਂ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੁਲਿਸ ਨੇ 43 ਦੇ ਬੱਸ ਸਟੈਂਡ ਕੋਲੋਂ ਗ੍ਰਿਫ਼ਤਾਰ ਕੀਤਾ ਹੈ।ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵੱਡਾ ਖ਼ੁਲਾਸਾ ਕੀਤਾ ਹੈ।ਚੰਡੀਗੜ੍ਹ ਪੁਲਿਸ ਦੇ ਡੀ.ਐੱਸ.ਪੀ. ਦਾ ਕਹਿਣਾ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਆਪਣਾ ਹੁਲੀਆ ਬਦਲਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਫਿਰਾਕ 'ਚ ਸੀ।ਪੁਲਿਸ ਨੂੰ ਇਸ ਸਬੰਧੀ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਦਿਲਪ੍ਰੀਤ ਬਾਬਾ 43 ਦੇ ਬੱਸ ਸਟੈਂਡ ਆਇਆ ਹੋਇਆ ਹੈ ,ਜਿਸ ਤੋਂ ਬਾਅਦ ਚੰਡੀਗੜ੍ਹ ਅਤੇ ਜਲੰਧਰ ਦੀ ਪੁਲਿਸ ਨੇ ਦਿਲਪ੍ਰੀਤ ਦਾ ਪਿੱਛਾ ਕੀਤਾ। ਜਾਣੋ ਕਦੋਂ ਹੋਇਆ ਸੀ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ 'ਤੇ ਹਮਲਾ ਪੁਲਿਸ ਨੇ ਦੱਸਿਆ ਕਿ ਜਦੋਂ ਗੈਂਗਸਟਰ ਦਿਲਪ੍ਰੀਤ ਭੱਜਣ ਲੱਗਾ ਤਾਂ ਪੁਲਿਸ ਦੀ ਟੀਮ ਨੇ ਗੱਡੀ ਮਾਰ ਕੇ ਰੋਕਿਆ ,ਜਿਸ ਤੋਂ ਬਾਅਦ ਉਸਨੇ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।ਪੁਲਿਸ ਮੁਕਾਬਲੇ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੁਲਿਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ।ਗੈਂਗਸਟਰ ਦਿਲਪ੍ਰੀਤ ਬਾਬਾ ਦੇ ਪੁਲਿਸ ਮੁਕਾਬਲੇ ਦੌਰਾਨ ਲੱਤ 'ਤੇ ਗੋਲੀ ਵੱਜੀ ਹੈ,ਜੋ ਚੰਡੀਗੜ੍ਹ ਪੀ.ਜੀ.ਆਈ. 'ਚ ਇਲਜ਼ ਅਧੀਨ ਹੈ।ਜਾਣਕਾਰੀ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਗੱਡੀ ਦੇ ਵਿੱਚ ਇਕੱਲਾ ਹੀ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਦਾੜੀ,ਮੁੱਛਾਂ ਕਟਵਾ ਕੇ ਆਪਣਾ ਭੇਸ ਬਦਲ ਲਿਆ ਸੀ।ਜਿਸ ਦੀ ਅਸਲੀ ਤਸਵੀਰ ਪੀ.ਟੀ.ਸੀ.ਨਿਊਜ਼ ਕੋਲ ਹੈ।ਜਿਸ ਸਬੰਧੀ ਪੀ.ਟੀ.ਸੀ.ਨਿਊਜ਼ ਨੇ ਕੁੱਝ ਸਮਾਂ ਪਹਿਲਾਂ ਖ਼ਬਰ ਵੀ ਨਸ਼ਰ ਕੀਤੀ ਸੀ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਆਪਣਾ ਹੁਲੀਆ ਬਦਲਕੇ ਫਰਾਰ ਹੋਣ ਦੀ ਫਿਰਾਕ 'ਚ ਸੀ। ਪੜ੍ਹੋ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਅੱਜ ਵਾਲੀ ਪੂਰੀ ਜਾਣਕਾਰੀ  ਜ਼ਿਕਰਯੋਗ ਹੈ ਕਿ ਮੋਹਾਲੀ 'ਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਬਾਅਦ ਦਿਲਪ੍ਰੀਤ ਸਿੰਘ ਉਰਫ ਬਾਬਾ ਚਰਚਾ 'ਚ ਆਇਆ ਸੀ।ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਰਹਿਣ ਵਾਲਾ ਹੈ।ਇਸ ਤੋਂ ਇਲਾਵਾ ਦਿਲਪ੍ਰੀਤ ਬਾਬਾ ਦੇ ਉੱਪਰ 2 ਹੋਰ ਕਤਲ ਦੇ ਮਾਮਲੇ ਦਰਜ ਹਨ।ਪਰਮੀਸ਼ ਵਰਮਾ ਮਗਰੋਂ ਪੰਜਾਬ ਦੇ ਇੱਕ ਹੋਰ ਮਸ਼ੂਹਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਸੀ।ਜਿਸ ਤੋਂ ਬਾਅਦ ਪੁਲਿਸ ਨੇ ਅੱਜ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਨੂੰ ਕਾਬੂ ਕਰ ਲਿਆ ਹੈ। -PTCNews


Top News view more...

Latest News view more...

PTC NETWORK