ਸ਼ਿਮਲਾ ਜਾਣਾ ਹੈ ਤਾਂ ਪਹਿਲਾਂ ਪੜ੍ਹੋ ਇਹ ਖਬਰ!
Chandigarh-Shimla highway: Heavy rainfall causes landslides on highway! ਭਾਰੀ ਮੀਂਹ ਕਾਰਨ ਚੰਡੀਗੜ੍ਹ-ਸ਼ਿਮਲਾ ਹਾਈਵੇ ਤੇ ਰਾਸ਼ਟਰੀ ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਜ਼ਮੀਨ ਖਿੱਸਕ ਗਈ ਹੈ, ਜਿਸ ਕਾਰਨ ਸੜਕ 3 ਵਜੇ ਤੋਂ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਆਵਾਜਾਈ ਵੀ ਠੱਪ ਰਹੀ। ਸੜਕ ਲਗਭਗ ਪੰਜ ਘੰਟਿਆਂ ਲਈ ਬੰਦ ਰਹੀ, ਜਿਸ ਦੀ ਵਜ੍ਹਾ ਨਾਲ 20 ਕਿਲੋਮੀਟਰ ਲੰਬਾ ਜਾਮ ਲੱਗਾ ਰਿਹਾ। "ਸੜਕ ਕਿਸੇ ਵੀ ਪਲ ਖੁੱਲ ਸਕਦੀ ਹੈ ਇਸ ਲਈ ਮਸ਼ੀਨਰੀ ਦੀ ਸਹਾਇਤਾ ਵੀ ਲਈ ਜਾ ਰਹੀ ਹੈ। ਪਰ, ਨਾਕਾਬੰਦੀ ਨੂੰ ਹਟਾਏ ਜਾਣ ਤੋਂ ਬਾਅਦ ਵੀ ਟਰੈਫਿਕ ਨੂੰ ਠੀਕ ਕਰਨ ਲਈ ਕੁਝ ਸਮਾਂ ਲੱਗੇਗਾ। ਵਾਹਨਾਂ ਦੀ ਭਾਰੀ ਭੀੜ ਲੱਗੀ ਹੋਈ ਹੈ। ਸੋਲਨ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੰਵਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਾਹਨਾਂ ਦੀ ਸੁਚੱਜੀ ਆਵਾਜਾਈ ਨੂੰ ਨਿਯੰਤਰਤ ਕਰਨ ਲਈ ਸੜਕ ਖੋਲ੍ਹਣ ਲਈ ਮਲਬੇ ਹਟਾ ਦਿੱਤੇ ਹਨ। ਇਸ ਹਾਦਸੇ ਕਾਰਨ, ਦੁੱਧ, ਬਰੈੱਡ, ਅੰਡੇ ਅਤੇ ਅਖ਼ਬਾਰ ਵਰਗੀਆਂ ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਅੱਜ ਸਵੇਰੇ ਸ਼ਿਮਲਾ ਅਤੇ ਹੋਰ ਸ਼ਹਿਰਾਂ ਵਿੱਚ ਨਹੀਂ ਪਹੁੰਚ ਸਕੀ ਹੈ। ਕੁਝ ਦਿਨ ਪਹਿਲਾਂ ਵੀ ਹਾਈਵੇ 'ਤੇ ਹੈਗੋਈ ਮਾਤਾ ਮੰਦਰ ਦੇ ਨੇੜੇ ਇਕ ਹੋਰ ਜ਼ਮੀਨ ਖਿਸਕਣ ਕਾਰਨ ਲਗਪਗ ਛੇ ਘੰਟੇ ਤੱਕ ਆਵਾਜਾਈ ਰੋਕ ਲੱਗ ਗਈ ਸੀ ਅਤੇ ਅਖੀਰ ਵਿਚ ਸਾਰੇ ਵਾਹਨਾਂ ਨੂੰ ਰੋਕਣਾ ਪਿਆ ਸੀ। —PTC News