ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਖੁਸ਼ੀ ਦੀ ਖਬਰ!
Canada News: ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਖੁਸ਼ੀ ਦੀ ਖਬਰ! ਭਾਰਤੀ ਹਾਈ ਕਮਿਸ਼ਨਰ ਨੇ ਲ਼ਿਬਰਲ ਐੱਮ. ਪੀ. ਦਰਸ਼ਨ ਸਿੰਘ ਕੰਗ ਨਾਲ ਮੁਲਾਕਾਤ ਕੀਤੀ।ਉਹਨਾਂ ਨੇ ਦੱਸਿਆ ਕਿ ਕੈਨੇਡਾ 'ਚ ਵੱਸਦੇ ਭਾਰਤੀਆਂ ਨੂੰ ੧੦ ਸਾਲ ਦਾ ਭਾਰਤ ਦਾ ਵੀਜ਼ਾ ਦਿੱਤਾ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਵੀਜ਼ਾ ਲੈਣ ਲਈ ਅਜਾਈਂ ਜਾਂਦਾ ਸਮੇਂ ਨੂੰ ਬਚਾਇਆ ਜਾ ਸਕੇ।ਇਸ ਦੌਰਾਨ ਭਾਰਤ ਸਰਕਾਰ ਵੱਲੋਂ ਵੀਜ਼ਾ ਜਾਰੀ ਕਰਨ ਲਈ ਸਹੂਲਤਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਅੱਗੇ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੈਲਗਰੀ 'ਚ ਕੰਸਲਟੈਂਟ ਦਫਤਰ ਖੋਲ੍ਹਣ 'ਤੇਵੀ ਵਿਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਕੈਲਗਰੀ ਵਿਖੇ ਵੀਜ਼ਾ ਦੀ ਐਪਲੀਕੇਸ਼ਨ ਭੇਜਣ ਲਈ ਬੀ. ਐੱਲ. ਐੱਸ. ਦਫਤਰ ਰਾਹੀਂ ਅਰਜ਼ੀ ਦਿੱਤੀ ਜਾ ਸਕਦੀ ਹੈ। ਕੈਨੇਡਾ 'ਚ ਬੀ. ਐੱਲ. ਐੱਸ. ਦਫ਼ਤਰਾਂ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਵੀਜ਼ੇ ਜਾਂ ਪਾਸਪੋਰਟ ਬਾਰੇ ਕੰਮ ਕੋਈ ਵੀ ਕੰਮ ਹੋਵੇ ਕੌੰਸਲੇਟ ਦਫ਼ਤਰ ਵਧੀਆ ਢੰਗ ਨਾਲ ਪਹਿਲ ਦੇ ਅਧਾਰ 'ਤੇ ਕੰਮ ਕਰ ਰਹੇ ਹਨ। —PTC News