ਇਹ ਹਨ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ!
BJP NDA candidate, M Venkaiah Naidu becomes new Vice President India ਐਮ. ਵੈਂਕਈਆ ਨਾਇਡੂ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਬਣ ਚੁੱਕੇ ਹਨ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਬੰਧਨ ਵੱਲੋਂ ਚੁਣੇ ਗਏ ਉਮੀਦਵਾਰ ਸ਼ੁਰੂ ਤੋਂ ਹੀ ਬੜ੍ਹਤ ਬਣਾ ਕੇ ਚੱਲ ਰਹੇ ਸਨ।ਅੱਜ ਸਵੇਰ ਤੋਂ ਹੀ ਮਤਦਾਨ ਪ੍ਰਕਿਰਿਆ ਸ਼ੁਰੂ ਹੋ ਗਈ ਸੀ, ਜਿਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਕੀਤੀ ਸੀ। ਅੱਜ ਸੰਸਦ ਮੈਂਬਰਾਂ ਨੇ ਆਪਣੀ ਚੋਣ ਲਈ ਵਿਸ਼ੇਸ਼ ਪੱੈਨ ਦੀ ਵਰਤੋਂ ਕੀਤੀ, ਅਤੇ ਬੀਜੂ ਜਨਤਾ ਦਲ ਅਤੇ ਜਨਤਾ ਦਲ (ਯੂਨਾਈਟਿਡ) ਨੇ ਵਿਰੋਧੀ ਧਿਰ ਦੇ ਉਮੀਦਵਾਰ ਗਾਂਧੀ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਸੀ। ਜੇ.ਡੀ. (ਯੂ) ਨੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸ੍ਰੀ ਗਾਂਧੀ ਲਈ ਵੋਟ ਦਿੱਤੀ। ਚੋਣ ਪ੍ਰਕਿਰਿਆ ਗੁਪਤ ਬੈਲਟ ਰਾਹੀਂ ਹੋਈ ਸੀ। ਜ਼ਿਕਰਯੋਗ ਹੈ ਕਿ ੫੪੫ ਮੈਂਬਰੀ ਲੋਕ ਸਭਾ ਦੇ ਵਿੱਚੋਂ ਜਿੱਥੇ ਭਾਜਪਾ ਦੇ ੨੮੧ ਮੈਂਬਰ ਸਨ, ਉਥੇ ਹੀ ਭਾਜਪਾ ਦੀ ਅਗਵਾਈ ਹੇਠ ਐਨਡੀਏ ਦੇ ੩੩੮ ਮੈਂਬਰ ਹਨ। ਇਸਦੇ ਨਾਲ ਹੀ ਰਾਜ ਸਭਾ ਵਿਚ ਭਾਜਪਾ ਦੇ ੫੮ ਅਤੇ ਕਾਂਗਰਸ ਦੇ ੫੭ ਮੈਂਬਰ ਹਨ। ਕੁੱਲ 98.1% ਵੋਟਿੰਗ ਹੋਈ। ਐਮ. ਵੈਂਕਈਆ ਨਾਇਡੂ ਨੇ 272 ਵੋਟਾਂ ਦੇ ਫਰਕ ਨਾਲ ਵਿਰੋਧੀ ਧਿਰ ਦੇ ਉਮੀਦਵਾਰ ਗਾਂਧੀ ਨੂੰ ਹਰਾਇਆ, ਜਿਸਦੇ ਨਾਲ ਉਹਨਾਂ ਨੂੰ ਭਾਰਤ ਦੇ 13ਵੇਂ ਉਪ ਰਾਸ਼ਟਰਪਤੀ ਬਣਨ ਦਾ ਮਾਣ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਸਨ, ਜਿਹਨਾਂ ਦਾ ਕਾਰਜਕਾਲ ੧੦ ਅਗਸਤ ਨੂੰ ਖਤਮ ਹੋ ਜਾਵੇਗਾ। —PTC News