12 ਘੰਟੇ ਲਈ ਅੱਜ ਐਂਬੂਲੈਂਸ ਸੇਵਾਵਾਂ ਰਹਿਣਗੀਆਂ ਬੰਦ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ!
12 ਘੰਟੇ ਲਈ ਅੱਜ ਐਂਬੂਲੈਂਸ ਸੇਵਾਵਾਂ ਰਹਿਣਗੀਆਂ ਬੰਦ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ!
ਸਟੇਟ ਕਮੇਟੀ ਵੱਲੋਂ ਲਏ ਫੈਸਲੇ ਮੁਤਾਬਕ, ਪੰਜਾਬ 'ਚ ਅੱਜ 108 ਐਂਬੂਲੈਂਸ ਸੇਵਾ 12 ਘੰਟੇ ਲਈ ਬੰਦ ਕੀਤੀ ਜਾਵੇਗੀ। ਕਮੇਟੀ ਨੇ ਇਹ ਫੈਸਲਾ ਮੁਲਾਜ਼ਮਾਂ ਦੀਆਂ ਬਣਦੀਆਂ ਮੰਗਾਂ ਨੂੰ ਮੰਨਵਾਉਣ ਲਈ ਲਿਆ ਹੈ।
ਸਟੇਟ ਕਮੇਟੀ ਨੇ ਫੈਸਲਾ ਲਿਆ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨ੍ਹੀਂ ਕੀਤਾ ਜਾਂਦਾ ਤਾਂ ਐਂਬੂਲੈਂਸ ਸੇਵਾਵਾਂ ਅਣਮਿੱਥੇ ਸਮੇਂ ਲਈ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ।
ਜਾਣੋ ਕੀ ਹਨ ਮੰਗਾਂ??
12 ਘੰਟੇ ਦੀ ਥਾਂ 8 ਘੰਟੇ ਦੀ ਡਿਊਟੀ
ਪਿਛਲੇ 4 ਸਾਲ ਦਾ ਬਣਦਾ ਇਨਕਰੀਮੈਂਟ ਵਿਆਜ਼ ਸਮੇਤ ਲਾਗੂ ਕੀਤਾ ਜਾਵੇਗਾ
ਈ.ਐਮ.ਟੀ ਨੂੰ ਐਂਬੂਲੈਂਸ ਮੈਨੇਜਰ ਦੀ ਜਗ੍ਹਾ ਮੁੜ ਤੋਂ ਈ.ਐਮ.ਟੀ ਬਣਾਇਆ ਜਾਵੇਗਾ
ਤਨਖਾਹ ਸਮੇਂ ਸਿਰ ਦਿੱਤੀ ਜਾਵੇ ਭਾਵ 1 ਤੋਂ 7 ਤਰੀਕ ਦੇ ਵਿੱਚ
ਬਦਲੀਆਂ ਅਤੇ ਟਰਮੀਨੇਸ਼ਨਾਂ ਤੁਰੰਤ ਬੰਦ ਕੀਤੀਆਂ ਜਾਣ
2014 'ਚ ਗਲਤ ਤਰੀਕੇ ਨਾਲ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ
ਜ਼ਿਕਰਯੋਗ ਹੈ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਕਮੇਟੀ ਵੱਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
—PTC News